ਪੰਜਾਬ ਦੀ ਸਿਆਸਤ ਵਿਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ’ਚ ਇੰਨੀ ਵੱਡੀ ਪੱਧਰ ’ਤੇ ਬਗਾਵਤ ਹੋਈ ਹੈ। ਇਸ ਬਗਾਵਤ ਨੂੰ ਕੁਝ ਲੋਕ ਜਿਥੇ ਪਾਰਟੀਆਂ ਵਿਚ ਵੱਧ ਰਹੀ ਅਨੁਸ਼ਾਸਨਹੀਣਤਾ ਵਜੋਂ ਦੇਖ ਰਹੇ ਹਨ, ਉਥੇ ਬਹੁਗਿਣਤੀ ਲੋਕਾਂ ਦਾ ਇਹ ਮੰਨਣਾ ਹੈ ਕਿ ਹੁਣ ਪੁਰਾਣਾ ਰਜਵਾੜਾਸ਼ਾਹੀ ਸਿਸਟਮ ਜੋ ਆਜ਼ਾਦੀ ਤੋਂ ਬਾਅਦ ਸਿਆਸੀ ਪਾਰਟੀਆਂ ’ਤੇ ਹਾਵੀ ਹੋ ਗਿਆ ਸੀ, ਉਸ ਨੂੰ ਪੰਜਾਬ ਦੇ ਗੈਰਤਮੰਦ ਲੋਕ ਪੂਰੀ ਤਰਾਂ ਰੱਦ ਕਰ ਚੁੱਕੇ ਹਨ। ਇਨਾਂ ਚੋਣਾਂ ਵਿਚ ਜੋ ਸਿਆਸੀ ਲੜਾਈ ਚੱਲ ਰਹੀ ਹੈ, ਇਸ ਲਈ ਹੁਣ ਲੋਕ ਕਿਸੇ ਪੈਸੇ ਵਾਲੇ ਮਾਡਰਨ ਧਾੜਵੀ ਖਿਲਾਫ਼ ਖੜਨ ਦਾ ਦਮ ਭਰਨ ਲੱਗੇ ਹਨ। ਲੋਕਾਂ ਦੇ ਇਸ ਰੁਝਾਨ ਨੇ ਜਿਹੜੇ ਨਵੇਂ ਬਾਗੀ ਸੁਰ ਵਾਲੇ ਆਗੂ ਪੈਦਾ ਕੀਤੇ ਹਨ, ਉਨਾਂ ਵਿਚੋਂ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਦਾ ਨਾਂ ਸੂਬੇ ਵਿਚ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਦੀਪਇੰਦਰ ਸਿੰਘ ਢਿੱਲੋਂ ਦੇ ਪਰਿਵਾਰਕ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ 27 ਫ਼ਰਵਰੀ, 1962 ਨੂੰ ਜਨਮੇ ਅਤੇ ਪੇਸ਼ੇ ਵਜੋਂ ਵਕੀਲ ਇਹ ਆਗੂ ਕਾਂਗਰਸ ਪਾਰਟੀ ਅਤੇ ਵੱਖੋ-ਵੱਖਰੀਆਂ ਸੰਸਥਾਵਾਂ ਵਿਚ ਕਈ ਵੱਡੇ ਅਹੁਦਿਆਂ ’ਤੇ ਕੰਮ ਕਰ ਚੁੱਕੇ ਹੈ। ਉਨਾਂ ਦਾ ਪਰਿਵਾਰ ਸ. ਖੜਕ ਸਿੰਘ ਢਿੱਲੋਂ ਦੀ ਵਿਰਾਸਤ ਨੂੰ ਸਾਂਭੀ ਬੈਠਾ ਹੈ। ਖੜਕ ਸਿੰਘ ਢਿੱਲੋਂ 1925 ਵਿਚ ਪਹਿਲੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਦੇ ਜੱਜ ਸਨ ਅਤੇ ਆਪਣੇ ਸਮੇਂ ਦੇ ਲਾਹੌਰ ਹਾਈਕੋਰਟ ਦੇ ਮੰਨੇ-ਪ੍ਰਮੰਨੇ ਵਕੀਲ ਸਨ। ਜਿਨਾਂ ਦੇ ਪੁੱਤਰ ਸ. ਜਵਾਹਰ ਸਿੰਘ ਢਿੱਲੋਂ ਪੰਜਾਬ ਹਾਈਕੋਰਟ ਲਾਹੌਰ ਵਿਚ ਬਾਰ ਐਟ ਲਾਅ ਰਹੇ ਅਤੇ ਉਹ 1929 ਤੋਂ 1937 ਤੱਕ ਅਣਵੰਡੇ ਪੰਜਾਬ ਦੀ ਅਸੈਂਬਲੀ ਦੇ ਮੈਂਬਰ ਰਹੇ। ਦੀਪਇੰਦਰ ਸਿੰਘ ਢਿੱਲੋਂ ਦੇ ਦਾਦਾ ਸ. ਜਵਾਹਰ ਸਿੰਘ ਢਿੱਲੋਂ 1938 ਵਿਚ ਮਲਾਇਆ ਚਲੇ ਗਏ, ਜਿਥੇ ਉਨਾਂ ਨੇ ਉਥੋਂ ਦੀ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕੀਤੀ। ਇਸੇ ਤਰਾਂ ਦੀਪਇੰਦਰ ਸਿੰਘ ਢਿੱਲੋਂ ਦੇ ਪਿਤਾ ਜਸਟਿਸ ਭੁਪਿੰਦਰ ਸਿੰਘ ਢਿੱਲੋਂ ਹਾਈਕੋਰਟ ਆਫ਼ ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟ ਯੂਨੀਅਨ ਆਫ਼ ਪਟਿਆਲਾ ਵਿਚ ਆਪਣੀਆਂ ਸੇਵਾਵਾਂ ਦਿੰਦੇ ਰਹੇ। ਉਹ 1959 ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਵਿਚ ਬਤੌਰ ਵਕੀਲ ਕੰਮ ਕਰਨ ਲੱਗੇ ਸਨ। ਇਸ ਦੌਰਾਨ ਉਹ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਅਤੇ ਲੈਂਡ ਮਾਰਗੇਜ਼ ਬੈਂਕ ਦੇ ਚੇਅਰਮੈਨ ਵੀ ਰਹੇ। 38 ਸਾਲ ਦੀ ਉਮਰ ਵਿਚ ਉਨਾਂ ਨੂੰ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਦੇ ਅਹੁਦੇ ’ਤੇ ਲਗਾਇਆ ਅਤੇ ਉਹ ਆਪਣੇ ਸਮੇਂ ਵਿਚ ਸਭ ਤੋਂ ਨੌਜਵਾਨ ਐਡਵੋਕੇਟ ਜਨਰਲ ਸਨ। ਬਾਅਦ ਵਿਚ ਉਨਾਂ ਨੂੰ ਪੰਜਾਬ ਸਟੇਟ ਲਾਅ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ’ਤੇ ਕੰਮ ਕਰਨ ਦਾ ਮੌਕਾ ਮਿਲਿਆ। ਦੀਪਇੰਦਰ ਸਿੰਘ ਢਿੱਲੋਂ ਦੇ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਵਿੱਚ ਮਹੱਤਵਪੁਰਨ ਸਥਾਨ ਹੈ। ਉਨਾਂ ਦੇ ਪਰਿਵਾਰ ਦੇ ਸ੍ਰੀ ਮਤੀ ਇੰਦਰਾ ਗਾਂਧੀ, ਗਿਆਨੀ ਜੈਲ ਸਿੰਘ , ਬੰਸੀ ਲਾਲ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਗੋਵਾਲ, ਸਮੇਤ ਵੱਡੇ ਪੰਥਕ ਆਗੂਆਂ ਨਾਲ ਖ਼ਾਸ ਨੇੜਲੇ ਰਿਸ਼ਤੇ ਰਹੇ ਹਨ। ਕਾਂਗਰਸ ਪਾਰਟੀ ਵਿੱਚ ਸ੍ਰੀ ਢਿੱਲੋਂ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਮਾਹਾਰਾਣੀ ਪ੍ਰਨੀਤ ਕੌਰ ਦੇ ਅੱਤ ਨਜ਼ਦੀਕੀਆਂ ਵਿੱਚੋਂ ਗਿਣਿਆ ਜਾਂਦਾ ਸੀ।
ਸ. ਦੀਪਇੰਦਰ ਸਿੰਘ ਢਿੱਲੋਂ ਗੁਰੂ ਨਾਨਕ ਪਬਲਿਕ ਸਕੂਲ ਚੰਡੀਗੜ ਤੋਂ ਪੜੇ ਹਨ ਅਤੇ ਫ਼ਿਰ ਉਨਾਂ ਨੇ ਬੀ.ਏ. ਦੀ ਪੜਾਈ ਡੀ.ਏ.ਵੀ. ਕਾਲਜ ਚੰਡੀਗੜ ਤੋਂ 1981 ਵਿਚ ਪੂਰੀ ਕੀਤੀ। ਸੰਨ 1984 ਵਿਚ ਉਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਫ਼ਿਰ 28, ਅਕਤੂਬਰ 1984 ਨੂੰ ਉਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਬਤੌਰ ਵਕੀਲ ਪ੍ਰੈਕਟਿਸ ਸ਼ੁਰੂ ਕੀਤੀ। ਉਹ ਕਾਂਗਰਸ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ’ਤੇ ਰਹੇ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਲੀਗਲ ਸੈਲ ਦੇ ਖਜ਼ਾਨਚੀ, ਸਪੈਸ਼ਨ ਇਨਵਾਇਟੀ ਮੈਂਬਰ, ਟੈਲੀਫ਼ੋਨ ਅਡਵਾਇਜ਼ਰੀ ਕਮੇਟੀ ਦੇ ਮੈਂਬਰ , ਚੰਡੀਗੜ ਲੀਗਲ ਕੈਟਾਗਿਰੀ ਦੇ ਮੈਂਬਰ ਤੇ ਪੰਜਾਬ ਕਾਂਗਰਸ ਦੇ ਡੈਲੀਗੇਟ ਵੀ ਰਹੇ ਹਨ।
ਸ. ਦੀਪਇੰਦਰ ਸਿੰਘ ਢਿੱਲੋਂ ਪਿਛਲੇ ਲਗਭਗ ਦੋ ਦਹਾਕੇ ਦੌਰਾਨ ਕਾਂਗਰਸ ਸੱਤਾ ਦੌਰਾਨ ਅਤੇ ਗੈਰ-ਕਾਂਗਰਸ ਸੱਤਾ ਦੌਰਾਨ ਵੀ ਹਲਕੇ ਦੇ ਚਹੁੰਪੱਖੀ ਵਿਕਾਸ ਲਈ ਸੰਘਰਸ਼ ਕਰਦੇ ਆਏ ਹਨ। ਸ. ਦੀਪਇੰਦਰ ਸਿੰਘ ਢਿੱਲੋਂ ਨੇ 2002 ਤੋਂ 2007 ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਤੋਂ ਹਲਕੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ, ਪੁਲ, ਲਾਇਬਰੇਰੀਆਂ, ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰੀ ਟਿਊਬਵੈਲ ਲਗਵਾਏ। ਇਸ ਤੋਂ ਇਲਾਵਾ ਉਨਾਂ ਨੇ ਅਨੇਕਾਂ ਸਕੂਲਾਂ ਨੂੰ ਅਪਗ੍ਰੇਡ ਕਰਵਾਇਆ, ਧਰਮਸ਼ਾਲਾਵਾਂ, ਗੁਰਦੁਆਰਿਆਂ ਅਤੇ ਮੰਦਰਾਂ ਨੂੰ ਜਾਂਦੀਆਂ ਸੜਕਾਂ ਦਾ ਨਿਰਮਾਣ ਕਰਵਾਇਆ। ਉਨਾਂ ਆਪਣੇ ਪ੍ਰੋਫ਼ੈਸ਼ਨ ਵਕਾਲਤ ਨੂੰ ਛੱਡ ਕੇ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਡੇਰਾਬਸੀ ਤੋਂ ਨੁਮਾਇੰਦਗੀ ਕੀਤੀ ਹੈ। ਉਹ 1999 ਤੋਂ 2004 ਵਿਚ ਹਲਕਾ ਬਨੂੜ ਦੇ ਇੰਚਾਰਜ ਵੀ ਰਹੇ। ਉਨਾਂ ਦੀ ਮਿਹਨਤ ਸਕਦਾ ਮਹਾਰਾਣੀ ਪਰਨੀਤ ਕੌਰ ਨੇ ਇਸ ਹਲਕੇ ਤੋਂ ਲੋਕ ਸਭਾ ਚੋਣਾਂ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ । ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋਣ ਤੋਂ ਬਾਅਦ ਵਿਧਾਨ ਸਭਾ ਹਲਕਾ ਬਨੂੜ ਤੋਂ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਦੇ ਹੱਕ ਵਿਚ ਹਮਦਰਦੀ ਦੀ ਲਹਿਰ ਹੋਣ ਕਰਕੇ ਜਦੋਂ ਹੋਰ ਕਿਸੇ ਕਾਂਗਰਸੀ ਨੇ ਪਾਰਟੀ ਟਿਕਟ ਲਈ ਅਰਜੀ ਵੀ ਨਹੀ ਸੀ ਦਿਤੀ ਉਸ ਸਮੇ ਕਾਂਗਰਸ ਪਾਰਟੀ ਨੇ ਸ੍ਰੀ ਢਿਲੋਂ ਨੂੰ ਆਪਣੇ ਉਮੀਦਵਾਰ ਵੱਜੋਂ ਚੋਣ ਮੈਦਾਨ ਵਿਚ ਉਤਾਰਿਆ । ਜ਼ਿਮਨੀ ਚੋਣ ਦੌਰਾਨ ਸ੍ਰੀ ਢਿੱਲੋਂ ਬਹੁਤ ਥੋੜੀਆਂ ਵੋਟਾਂ ਨਾਲ ਹਾਰੇ ਇਸ ਚੋਣ ਦੌਰਾਨ ਸ੍ਰੀ ਢਿਲੋਂ ਨੂੰ ਹਲਕੇ ਵਿਚੋਂ 55000 ਪਚਵੰਜਾ ਹਜਾਰ ਵੋਟਾਂ ਪਈਆਂ ਐਨੀਆਂ ਵੋਟ ਇਸ ਤੋਂ ਪਹਿਲਾ ਕਿਸੇ ਚੋਣ ਜਿਤਣ ਵਾਲੇ ਕਾਂਗਰਸੀ ਨੂੰ ਵੀ ਨਹੀ ਪਈਆਂ। ਇਸ ਵਾਰ ਵੀ ਉਹ ਵਿਧਾਨ ਸਭਾਂ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਬਨੂੜ ਹਲਕੇ ਦੀ ਥਾਂ ਨਵੇਂ ਬਣੇ ਹਲਕਾ ਡੇਰਾਬਸੀ ਤੋਂ ਸਭ ਤੋਂ ਮਜ਼ਬੂਤ ਦਾਅਵੇਦਾਰ ਸਨ। । ਉਹ ਆਪਣੀ ਕਾਬਲੀਅਤ ਅਤੇ ਮੁਹਾਰਤ ਸਦਕਾ ਆਪਣੇ ਕਾਨੂੰਨ ਦੇ ਪੇਸ਼ੇ ਵਿਚ ਬਹੁਤ ਅੱਗੇ ਤੱਕ ਜਾ ਸਕਦੇ ਸਨ ਅਤੇ ਉਹ ਹਾਈਕੋਰਟ ਦੇ ਜੱਜ ਤੱਕ ਬਣ ਸਕਦੇ ਸਨ , ਪਰ ਉਨਾਂ ਨੇ ਲੋਕ ਸੇਵਾ ਦਾ ਰਾਹ ਅਪਨਾਇਆ ਅਤੇ ਪੂਰੀ ਜ਼ਿੰਦਗੀ ਡੇਰਾਬਸੀ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਅਤੇ ਉਹ ਹਲਕੇ ਦੇ ਲੋਕਾਂ ਨਾਲ ਬਹੁਤ ਹੀ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹਨ। ਜਿਸ ਦਿਨ ਸਥਾਨਕ ਲੋਕਾਂ ਨੂੰ ਇਹ ਪਤਾ ਲੱਗਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਦੀਪਇੰਦਰ ਸਿੰਘ ਢਿੱਲੋਂ ਨੂੰ ਟਿਕਟ ਨਹੀਂ ਦਿੱਤੀ ਤਾਂ ਇੱਕ ਹਜਾਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਰੋਸ ਵੱਜੋਂ ਆਹੁਦੇ ਛੱਡ ਕੇ ਢਿੱਲੋਂ ਨਾਲ ਖੜਨ ਦਾ ਐਲਾਨ ਕਰ ਦਿਤਾ । ਜ਼ੀਰਕਪੁਰ ਵਿੱਖੇ ਇਕੱਠੇ ਹੋਏ ਹਜਾਰਾਂ ਲੋਕਾਂ ਨੇ ਉਨਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਇਸ ਮੌਕੇ ਪਾਰਟੀ ਦੇ ਆਹੁਦੇਦਾਰਾਂ ਤੇ ਵਰਕਰਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਦੀਆਂ ਅੱਖੇ ਵਿਚ ਆਪਣੇ ਹਰਮਨ ਪਿਆਰੇ ਆਗੂ ਸ੍ਰੀ ਢਿਲੋਂ ਪ੍ਰਤੀ ਹਮਦਰਦੀ ਦੇ ਅੱਥਰੂ ਸਨ। ਸ੍ਰੀ ਢਿਲੋਂ ਕਾਂਗਰਸ ਪਾਰਟੀ ਲਈ ਕੰਮ ਕਰਦੇ ਸਨ ਪ੍ਰੰਤੂ ਉਹਨਾਂ ਦੀ ਇਜ਼ਤ ਤੇ ਸਤਿਕਾਰ ਦੁਜੀਆਂ ਪਾਰਟੀਆਂ ਦੇ ਆਗੂ ਵੀ ਕਰਦੇ ਸਨ ਇਹੀ ਕਾਰਨ ਹੈ ਕਿ ਉਹਨਾਂ ਦੇ ਕਾਫਲੇ ਵਿਚ ਵੱਡੀ ਗਿਣਤੀ ਅਕਾਲੀ ਤੇ ਹੋਰ ਪਾਟੀਆਂ ਦੇ ਆਗੂ ਵੀ ਉਤਸ਼ਾਹ ਨਾਲ ਸ਼ਾਮਲ ਹੋ ਰਹੇ ਹਨ। ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਟਕਸਾਲੀ ਆਗੂ ਜਥੇਦਾਰ ਧਿਆਨ ਸਿੰਘ ਝਰਮੜੀ, ਮਾਰਕੀਟ ਕਮੇਟੀ ਲਾਲੜੂ ਦੇ ਸਾਬਕਾ ਚੇਅਰਮੈਨ ਜਸਮੇਰ ਸਿੰਘ ਰਾਣਾ, ਡੇਰਾਬਸੀ ਵਿਕਾਸ ਮੰਚ ਦੇ ਚੇਅਰਮੈਨ ਧੂਮ ਸਿੰਘ ਰਾਣਾ, ਕੌਸਲਰ ਦਿਆਵੀਰ ਸਿੰਘ ਡੇਰਾਬਸੀ ਤੇ ਹਰਜੀਤ ਸਿੰਘ ਮਿੰਟਾ ਸਮੇਤ ਸੈਕੜੇ ਮੋਹਤਵਰ ਅਕਾਲੀ ਆਗੂ ਸ੍ਰੀ ਢਿਲੋਂ ਦੇ ਨਾਲ ਆ ਖੜੇ ਹੋਏ ਹਨ । ਬਹੁਤ ਹੀ ਸਾਊ, ਸੂਝਵਾਨ ਅਤੇ ਇਮਾਨਦਾਰ ਦਿੱਖ ਦੇ ਮਾਲਕ ਦੀਪਇੰਦਰ ਸਿੰਘ ਢਿੱਲੋਂ ਦਾ 2012 ਦੀਆਂ ਚੋਣਾਂ ਵਿਚ ਉਭਾਰ ਚੁੱਪ ਵਿਚੋਂ ਫ਼ੁੱਟੇ ਲਾਵੇ ਵਰਗਾ ਹੈ, ਜਿਹੜਾ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਪੂਰਨ ਤੌਰ ’ਤੇ ਤਰਜ਼ਮਾਨੀ ਕਰਦਾ ਹੈ।