ਢਿੱਲੋਂ ਦੀ ਜਿੱਤ ਪੱਕੀ, ਐਲਾਨ ਬਾਕੀ
dhillon pic. ਜ਼ੀਰਕਪੁਰ, 29 ਜਨਵਰੀ
ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ’ਚ ਕੱਲ ਉਨਾਂ ਦੀ ਹਮਾਇਤੀਆਂ ਵਲੋਂ ਜ਼ੀਰਕਪੁਰ ਵਿਚ ਕੀਤੀ ਸਫ਼ਲ ਰੈਲੀ ਨੇ ਹਲਕੇ ਦੇ ਸਮੀਕਰਣਾਂ ’ਚ ਉਥਲ ਪੁਥਲ ਕਰਕੇ ਰੱਖ ਦਿੱਤੀ ਹੈ। ਹਲਕੇ ਵਿਚ ਬਾਹਰਲੇ ਉਮੀਦਵਾਰਾਂ ਨੂੰ ਭਜਾਉਣ ਅਤੇ ਹਲਕੇ ਦੀ ਹੋਂਦ ਨੂੰ ਬਚਾਉਣ ਦੇ ਮੁੱਦੇ ’ਤੇ ਲੋਕਾਂ ਦਾ ਢਿੱਲੋਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਹੁਣ ਤੱਕ ਦੀਪਇੰਦਰ ਢਿੱਲੋਂ ਦੇ ਹੱਕ ’ਚ ਹਲਕੇ ਦੀਆਂ ਦਰਜਨਾਂ ਪ੍ਰਮੁੱਖ ਸਮਾਜ ਸੇਵੀ, ਰਾਜਨੀਤਕ, ਸਮਾਜਿਕ, ਧਾਰਮਿਕ ਤੇ ਭਾਈਚਾਰਕ ਜਥੇਬੰਦੀਆਂ ਵਲੋਂ ਸਮਰਥਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੀਪਇੰਦਰ ਢਿੱਲੋਂ ਵਲੋਂ ਬਾਕੀ ਉਮੀਦਵਾਰਾਂ ਤੋਂ ਬਾਅਦ ਵਿਚ ਬੀਤੇ ਕੱਲ ਜ਼ੀਰਕਪੁਰ ਦੇ ਬਲਟਾਣਾ ਰੋਡ ’ਤੇ ਕਲਗੀਧਰ ਇਨਕਲੇਵ ਵਿਖੇ ਕੀਤੀ ਵਿਸ਼ਾਲ ਰੈਲੀ ਵਿਚ ਢਿੱਲੋਂ ਦੇ ਜਨ ਆਧਾਰ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ ਅਤੇ ਇਸ ਰੈਲੀ ਨੇ ਇਸੇ ਥਾਂ ’ਤੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਹੋਈਆਂ ਰੈਲੀਆਂ ਦੇ ਇਕੱਠ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ। ਰੈਲੀ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੁੰਦਿਆਂ ਢਿੱਲੋਂ ਸਮਰਥਕਾਂ ਨੇ ਜਿੱਤ ਦਾਅਵਾ ਕਰਦਿਆਂ ਆਖਿਆ ਹੈ ਕਿ ਢਿੱਲੋਂ ਦੀ ਜਿੱਤ ਤਾਂ ਹੋ ਗਈ ਹੈ, ਬੱਸ ਐਲਾਨ ਹੀ ਬਾਕੀ ਹੈ।
ਜਿਥੇ ਕਾਂਗਰਸ ਪਾਰਟੀ ਵਲੋਂ ਦੀਪਇੰਦਰ ਢਿੱਲੋਂ ਨੂੰ ਪਿਛਲੇ 20 ਸਾਲਾਂ ਤੋਂ ਹਲਕੇ ਵਿਚ ਪਾਰਟੀ ਦੀ ਕੀਤੀ ਜਾ ਰਹੀ ਨੁਮਾਇੰਦਗੀ ਨੂੰ ਨਜ਼ਰਅੰਦਾਜ਼ ਕਰਕੇ ਟਿਕਟ ਨਾ ਦੇਣ ਦੇ ਰੋਸ ’ਚ ਹਜ਼ਾਰਾਂ ਟਕਸਾਲੀ ਕਾਂਗਰਸੀ ਆਗੂ ਤੇ ਵਰਕਰ ਢਿੱਲੋਂ ਦੇ ਹੱਕ ’ਚ ਤੁਰੇ ਹਨ, ਉਥੇ ਹਲਕੇ ਦੇ ਟਕਸਾਲੀ ਅਕਾਲੀ ਆਗੂ, ਜਿਹੜੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨੂੰ ਅਕਾਲੀ ਦਲ ਵਲੋਂ ਨਜ਼ਰਅੰਦਾਜ਼ ਕਰਕੇ ਬਾਹਰਲੇ ਉਮੀਦਵਾਰ ਨੂੰ ਟਿਕਟ ਦੇਣ ਦੇ ਵਿਰੋਧ ਵਿਚ ਹਨ, ਉਹ ਵੀ ਢਿੱਲੋਂ ਦੇ ਹੱਕ ’ਚ ਤੁਰੇ ਹਨ। ਹਲਕੇ ਦੇ ਸਮੀਕਰਣ ਦੇਖ ਕੇ ਤਾਂ ਇੰਝ ਲੱਗ ਰਿਹਾ ਹੈ, ਜਿਵੇਂ ਇਥੇ ਮੁਕਾਬਲਾ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਦੀਪਇੰਦਰ ਢਿੱਲੋਂ ਦੇ

Read more...

ਹਲਕੇ ਨੂੰ ਨਕਾਰੇ ਤੇ ਧੋਖੇਬਾਜ਼ਾਂ ਤੋਂ ਬਚਾਉਣ ਲਈ ‘ਸਿਲਾਈ ਮਸ਼ੀਨ’ ਵਾਲਾ ਬਟਨ ਦਬਾਉਣ ਦੀ ਅਪੀਲ
dhillon pic. ਡੇਰਾਬਸੀ, 29 ਜਨਵਰੀ
‘‘ਹਲਕੇ ਨੂੰ ਨਕਾਰੇ ਤੇ ਧੋਖੇਬਾਜ਼ ਆਗੂਆਂ ਦੇ ਚੁੰਗਲ ਵਿਚੋਂ ਬਚਾਉਣ ਅਤੇ ਹਲਕੇ ਵਿਚ ਵਿਕਾਸ ਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਲਈ ਵੋਟਰਾਂ ਦੀ ਫ਼ੈਸਲਾਕੁੰਨ ਭੂਮਿਕਾ ਦਾ ਸਮਾਂ ਆ ਗਿਆ ਹੈ, ਹੁਣ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਜਾਂ ਦਬਾਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ।’’ ਇਹ ਅਪੀਲ ਅੱਜ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਵੋਟਰਾਂ ਨੂੰ ਕੀਤੀ ਹੈ। ਢਿੱਲੋਂ ਨੇ ਹਲਕੇ ਦੇ ਵੋਟਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਹਲਕੇ ਦੀ ਹੋਂਦ ਬਚਾਉਣ ਲਈ 30 ਜਨਵਰੀ ਨੂੰ ਆਪਣਾ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ ‘ਸਿਲਾਈ ਮਸ਼ੀਨ’ ਨੂੰ ਪਾਉਣ।
ਇਸ ਮੌਕੇ ਉਨਾਂ ਨੇ ਆਖਿਆ ਕਿ, ਹਲਕੇ ਤੋਂ ਬਾਹਰਲੇ, ਨਕਾਰੇ ਤੇ ਧੋਖੇਬਾਜ਼ ਉਮੀਦਵਾਰਾਂ ਨੂੰ ਤਾਂ ਹਲਕੇ ਦੇ ਪਿੰਡਾਂ, ਸ਼ਹਿਰਾਂ ਅਤੇ ਗਲੀਆਂ, ਸੜਕਾਂ ਦੀ ਗਿਣਤੀ ਹੀ ਪਤਾ ਨਹੀਂ, ਉਹ ਹਲਕੇ ਦਾ ਦੁੱਖ-ਸੁੱਖ ਕਿਵੇਂ ਜਾਣ ਸਕਣਗੇ। ਉਨਾਂ ਆਖਿਆ ਕਿ ਜਿਹੜੇ ਉਮੀਦਵਾਰ ਲੋਕਾਂ ਕੋਲੋਂ ਵੋਟਾਂ ਮੰਗਣ ਵੇਲੇ ਹਲਕੇ ਲਈ ਆਪਣਾ ਕੋਈ ਯੋਗਦਾਨ ਨਹੀਂ ਦੱਸਣ ਜੋਗੇ, ਉਨਾਂ ਨੂੰ ਲੋਕ ਵੋਟਾਂ ਨਹੀਂ ਪਾ ਸਕਦੇ। ਉਨਾਂ ਆਖਿਆ ਕਿ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਡੇਰਾਬਸੀ ਹਲਕੇ ਨੂੰ

Read more...

ਇਕ ਇਕ ਵੋਟ ਦਾ ਕਰਜ਼ ਸਾਰੀ ਉਮਰ ਸੇਵਾ ਕਰਕੇ ਮੋੜਾਂਗਾ : ਢਿੱਲੋਂ

dhillon-rally-pic-2

ਜ਼ੀਰਕਪੁਰ ਦੇ ਬਲਟਾਣਾ ਰੋਡ ਕਲਗੀਧਰ ਇਨਕਲੇਵ ਵਿਚ ਵਿਸ਼ਾਲ ਚੋਣ ਰੈਲੀ ਦੌਰਾਨ ਮੰਚ ’ਤੇ ਬੈਠੇ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਅਤੇ ਪੰਡਾਲ ਵਿਚ ਬੈਠੇ ਹਜ਼ਾਰਾਂ ਸਮਰਥਕ।

ਜ਼ੀਰਕਪੁਰ, 28 ਜਨਵਰੀ
ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਪਣੇ ਜਨ ਆਧਾਰ ਦੇ ਪੱਤੇ ਖੋਲਦਿਆਂ ਜ਼ੀਰਕਪੁਰ ਵਿਖੇ ਜ਼ਬਰਦਸਤ ਰੈਲੀ ਕੀਤੀ। ਦੀਪਇੰਦਰ ਢਿੱਲੋਂ ਦੇ ਹੱਕ ਵਿਚ ਬਲਟਾਣਾ ਰੋਡ ਕਲਗੀਧਰ ਇਨਕਲੇਵ ਵਿਖੇ ਹੋਈ ਇਸ ਵਿਸ਼ਾਲ  ਰੈਲੀ ਨੇ ਜਿਥੇ ਢਿੱਲੋਂ ਦੇ ਸਮਰਥਕਾਂ ਵਿਚ ਜੋਸ਼ ਨੂੰ ਸਿਖ਼ਰਾਂ ਤੱਕ ਪਹੁੰਚਾ ਦਿੱਤਾ, ਉਥੇ ਵਿਰੋਧੀ ਪਾਰਟੀਆਂ ਦੀਆਂ ਇਸੇ ਥਾਂ ’ਤੇ ਪਹਿਲਾਂ ਹੋਈਆਂ ਰੈਲੀਆਂ ਨੂੰ ਫ਼ਿੱਕਾ ਪਾ ਦਿੱਤਾ, ਜਿਸ ਨੂੰ ਦੇਖਦਿਆਂ ਵਿਰੋਧੀਆਂ ਦੇ ਸਾਹ ਸੁਕ ਗਏ ਹਨ। ਵਿਸ਼ਾਲ ਰੈਲੀ ਵਿਚ ਜਿਥੇ ਹਲਕੇ ਵਿਚੋਂ 18 ਹਜ਼ਾਰ ਤੋਂ ਵੱਧ ਲੋਕਾਂ ਨੇ ਇਕੱਠ ਕਰਕੇ ਦੀਪਇੰਦਰ ਢਿੱਲੋਂ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕੀਤਾ, ਉਥੇ ਜੰਮੂ ਕਸ਼ਮੀਰ, ਬਿਹਾਰ, ਦਿੱਲੀ ਅਤੇ ਰਾਜਸਥਾਨ ਤੋਂ ਆਏ ਆਜ਼ਾਦ ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਗੁੱਜ਼ਰ ਬਿਰਾਦਰੀਆਂ ਦੇ ਨੇਤਾਵਾਂ ਨੇ ਦੀਪਇੰਦਰ ਢਿੱਲੋਂ ਦੇ ਹੱਕ ’ਚ ਧੂੰਆਂਧਾਰ ਚੋਣ ਪ੍ਰਚਾਰ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਦੀਪਇੰਦਰ ਸਿੰਘ ਢਿੱਲੋਂ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹੱਕ,

Read more...

ਜ਼ੀਰਕਪੁਰ, 28 ਜਨਵਰੀ
ਚੌਦਵੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੇ ਅੱਜ ਅਖ਼ੀਰਲੇ ਦਿਨ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਉਨਾਂ ਦੇ ਸਮਰਥਕਾਂ ਵਲੋਂ ਜ਼ੀਰਕਪੁਰ ਵਿਚ ਕੀਤੀ ਵਿਸ਼ਾਲ ਰੈਲੀ ਹਲਕੇ ਦੀ ਹਵਾ ਨੂੰ ਨਵੇਂ ਰੁਖ਼ ਵਿਚ ਮੋੜ ਗਈ ਹੈ। ਮੋਟੇ ਜਿਹੇ ਅੰਦਾਜ਼ੇ ਅਨੁਸਾਰ ਰੈਲੀ ਵਿਚ 18 ਹਜ਼ਾਰ ਤੋਂ ਵੱਧ  ਲੋਕਾਂ ਦਾ ਇਕੱਠ ਸੀ। ਰੈਲੀ ਵਾਲੀ ਥਾਂ ’ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਵੀ ਇਹ ਚਰਚਾ ਕਰਦੇ ਸੁਣੇ ਗਏ ਕਿ ਇਸੇ ਥਾਂ ’ਤੇ ਕੁਝ ਦਿਨ ਪਹਿਲਾਂ ਕਾਂਗਰਸ ਦੇ ਉਮੀਦਵਾਰ ਦੇ ਹੱਕ ’ਚ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਅਤੇ ਅਕਾਲੀ ਉਮੀਦਵਾਰ ਦੇ ਹੱਕ ’ਚ ਸੁਖਬੀਰ ਬਾਦਲ ਦੀ ਰੈਲੀ ਵਿਚ ਹੋਇਆ ਇਕੱਠ ਵੀ ਅੱਜ ਦੇ ਇਕੱਠ ਅੱਗੇ ਫ਼ਿੱਕਾ ਪੈ ਗਿਆ ਹੈ। ਰੈਲੀ ਵਿਚ ਸਮਰਥਕਾਂ ਦੇ ਠਾਠਾਂ ਮਾਰਦੇ ਸਮੁੰਦਰ ਨੂੰ ਦੇਖਦਿਆਂ ਮੰਚ ’ਤੇ ਬੈਠੇ ਦੀਪਇੰਦਰ ਢਿੱਲੋਂ ਦੀਆਂ ਅੱਖਾਂ ’ਚੋਂ ਜਜ਼ਬਾਤ ਦੇ ਹੰਝੂ ਵਹਿੰਦੇ ਦਿਖਾਈ ਦਿੰਦੇ ਰਹੇ। ਰੈਲੀ ਵਿਚ ਆਏ ਉਨਾਂ ਦੇ ਹਜ਼ਾਰਾਂ ਸਮਰਥਕਾਂ ਵਿਚ ਵੀ ਜਜ਼ਬਾਤੀ ਵੇਗ ਦਿਖਾਈ ਦਿੱਤਾ, ਜਦੋਂ ਢਿੱਲੋਂ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਜਾਂਦੀ ਸੀ ਤਾਂ ਕਈ ਉਨਾਂ ਦੇ

Read more...

derabassi-dhillon-hindi news-pic ਡੇਰਾਬਸੀ, 27 ਜਨਵਰੀ-ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਅਕਾਲੀ ਉਮੀਦਵਾਰ ਨੂੰ ਉਸ ਵੇਲੇ ਝਟਕਾ ਲੱਗਾ ਅਤੇ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਬਲ ਮਿਲਿਆ ਜਦੋਂ ਡੇਰਾਬਸੀ ਸ਼ਹਿਰ ਦੇ ਅੱਧੀ ਦਰਜਨ ਅਕਾਲੀ ਆਗੂਆਂ ਅਤੇ ਸੈਣੀ ਬਿਰਾਦਰੀ ਦੇ ਆਗੂ ਅਤੇ ਸਾਬਕਾ ਅਕਾਲੀ ਕੌਂਸਲਰਾਂ ਨੇ ਢਿੱਲੋਂ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ।ਵਾਰਡ ਨੰਬਰ ਦੋ ਵਿਚ ਹੋਏ ਪ੍ਰਭਾਵਸ਼ਾਲੀ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਸਰਦਾਰੀ ਲਾਲ ਅਤੇ ਜੇਠੂ ਰਾਮ, ਅਕਾਲੀ ਆਗੂ ਕਰਮ ਸਿੰਘ ਸੈਣੀ, ਨੰਬਰਦਾਰ ਜਵਾਲਾ ਸਿੰਘ, ਮਹਿੰਦਰਪਾਲ ਸਿੰਘ ਘੋਲਾ, ਮੇਹਰ ਸਿੰਘ ਧੀਮਾਨ, ਤਿਲਕ ਰਾਜ ਬਿੱਟੂ, ਸੈਣੀ ਬਿਰਾਦਰੀ ਦੇ ਨੇਤਾ ਸੁਰਿੰਦਰ ਸਿੰਘ ਸੈਣੀ, ਅਵਤਾਰ ਸਿੰਘ ਸੈਣੀ, ਬਲਜਿੰਦਰ ਸਿੰਘ ਸੈਣੀ, ਗਿੰਨੀ ਸੈਣੀ, ਸੋਨੂੰ ਸੈਣੀ, ਬਲਜੀਤ ਸਿੰਘ ਸੈਣੀ ਸਮੇਤ ਹੋਰ ਨੇਤਾਵਾਂ ਨੇ ਦੀਪਇੰਦਰ ਸਿੰਘ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਾਬਕਾ ਕੌਂਸਲਰ ਸਰਦਾਰੀ ਲਾਲ ਨੂੰ ਮਨਾਉਣ ਲਈ ਕੁਝ ਦਿਨ ਪਹਿਲਾਂ ਅਕਾਲੀ ਉਮੀਦਵਾਰ ਐਨ.ਕੇ. ਸ਼ਰਮਾ ਉਨਾਂ ਦੇ ਘਰ ਵੀ ਗਏ ਸਨ। ਸਾਬਕਾ ਕੌਂਸਲਰ ਸਰਦਾਰੀ ਲਾਲ ਅਤੇ ਅਕਾਲੀ ਆਗੂ ਕਰਮ ਸਿੰਘ ਨੇ ਆਖਿਆ ਕਿ ਉਨਾਂ ਨੇ ਦੀਪਇੰਦਰ ਸਿੰਘ ਢਿੱਲੋਂ ਦੀ ਇਕ ਸਾਫ਼ ਸੁਥਰੇ ਅਕਸ ਅਤੇ ਇਮਾਨਦਾਰ ਉਮੀਦਵਾਰ ਹੋਣ ਕਰਕੇ ਹਮਾਇਤ ਕੀਤੀ ਹੈ। ਉਨਾਂ ਆਖਿਆ ਕਿ ਦੀਪਇੰਦਰ ਸਿੰਘ ਢਿੱਲੋਂ ਹੀ ਹਲਕੇ ਦੇ ਦੁੱਖ ਸੁੱਖ ਵਿਚ ਕੰਮ ਆਉਣ ਵਾਲੇ ਨੇਤਾ ਹਨ।

Read more...

ਪਿੰਡਾਂ ਦੇ ਪਿੰਡ ਤੁਰੇ ਦੀਪਇੰਦਰ ਢਿੱਲੋਂ ਦੇ ਹੱਕ ’ਚ, ਚੋਣ ਪ੍ਰਚਾਰ ਪਹੁੰਚਿਆ ਚਰਮ ਸੀਮਾ ’ਤੇ
Lallru-dhillon-news pic ਲਾਲੜੂ, 27 ਜਨਵਰੀ :ਜਿਉਂ ਜਿਉਂ ਵਿਧਾਨ ਸਭਾ ਚੋਣਾਂ ਵਾਲਾ ਦਿਨ ਨੇੜੇ ਆ ਰਿਹਾ ਹੈ, ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦਾ ਚੋਣ ਪ੍ਰਚਾਰ ਸਿਖ਼ਰਾਂ ਛੂੰਹਦਾ ਜਾ ਰਿਹਾ ਹੈ। ਅੱਜ ਦੀਪਇੰਦਰ ਢਿੱਲੋਂ ਨੇ ਲਾਲੜੂ ਸਰਕਲ ਦੇ ਦਰਜਨਾਂ ਪਿੰਡਾਂ ਵਿਚ ਤੂਫ਼ਾਨੀ ਦੌਰੇ ਅਤੇ ਚੋਣ ਜਲਸੇ ਕੀਤੇ। ਇਸ ਮੌਕੇ ਦੀਪਇੰਦਰ ਢਿੱਲੋਂ ਨੇ ਹਲਕੇ ਦੇ ਵੋਟਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਹਲਕੇ ਨੂੰ ਨਕਾਰੇ ਤੇ ਧੋਖੇਬਾਜ਼ ਉਮੀਦਵਾਰਾਂ ਤੋਂ ਬਚਾਉਣ ਲਈ ਕਮਰਕੱਸੇ ਕਰ ਲੈਣ ਅਤੇ 30 ਜਨਵਰੀ ਨੂੰ ਆਪਣਾ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ ‘ਸਿਲਾਈ ਮਸ਼ੀਨ’ ਨੂੰ ਪਾਉਣ।
ਦੀਪਇੰਦਰ ਢਿੱਲੋਂ ਨੇ ਅੱਜ ਪਿੰਡ ਖੇਲਣ, ਅੰਟਾਲਾ, ਹਮਾਯੂੰਪੁਰ, ਤਸਿੰਬਲੀ, ਰਾਣੀਮਾਜਰਾ, ਲਾਲੜੂ ਮੰਡੀ ਅਤੇ ਡਹਿਰ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨਾਂ ਨੇ ਆਖਿਆ ਕਿ, ਹਲਕੇ ਤੋਂ ਬਾਹਰਲੇ, ਨਕਾਰੇ ਤੇ ਧੋਖੇਬਾਜ਼ ਉਮੀਦਵਾਰਾਂ ਨੂੰ ਤਾਂ ਹਲਕੇ ਦੇ ਪਿੰਡਾਂ, ਸ਼ਹਿਰਾਂ ਅਤੇ ਗਲੀਆਂ, ਸੜਕਾਂ ਦੀ ਗਿਣਤੀ ਹੀ ਪਤਾ ਨਹੀਂ, ਉਹ ਹਲਕੇ ਦਾ ਦੁੱਖ-ਸੁੱਖ ਕਿਵੇਂ ਜਾਣ ਸਕਣਗੇ। ਉਨਾਂ ਆਖਿਆ ਕਿ ਜਿਹੜੇ ਉਮੀਦਵਾਰ ਲੋਕਾਂ ਕੋਲੋਂ ਵੋਟਾਂ ਮੰਗਣ ਵੇਲੇ ਹਲਕੇ ਲਈ ਆਪਣਾ ਕੋਈ ਯੋਗਦਾਨ ਨਹੀਂ ਦੱਸਣ ਜੋਗੇ, ਉਨਾਂ ਨੂੰ ਲੋਕ ਵੋਟਾਂ ਨਹੀਂ ਪਾ ਸਕਦੇ। ਉਨਾਂ ਆਖਿਆ ਕਿ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਡੇਰਾਬਸੀ ਹਲਕੇ ਨੂੰ ਲਾਵਾਰਿਸ ਸਮਝ ਕੇ ਹੀ ਇਥੋਂ ਦੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ

Read more...

ਜ਼ੀਰਕਪੁਰ ਦੀ ਟੈਲੀਫ਼ੋਨ ਕਲੋਨੀ ਵਿਚ ਦੀਪਇੰਦਰ ਢਿੱਲੋਂ ਵਲੋਂ ਚੋਣ ਜਲਸਾ
Zeerakpur-dhillon-news pic ਜ਼ੀਰਕਪੁਰ, 27 ਜਨਵਰੀ-‘ਸੱਚ ਅਤੇ ਝੂਠ ਦੀ ਲੜਾਈ ਵਿਚ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਕਦਰ ਹਮੇਸ਼ਾ ਵਫ਼ਾਦਾਰੀ ਅਤੇ ਇਮਾਨਦਾਰੀ ਦੀ ਪੈਂਦੀ ਹੈ, ਪੈਸੇ ਜਾਂ ਸਿਆਸੀ ਧੌਂਸ ਦੀ ਨਹੀਂ। ਜਿਹੜੇ ਉਮੀਦਵਾਰ ਪੈਸੇ ਦੇ ਜ਼ੋਰ ਨਾਲ ਪਾਰਟੀ ਤੋਂ ਟਿਕਟਾਂ ਲੈ ਕੇ ਜਾਂ ਫ਼ਿਰ ਸਿਆਸੀ ਧੌਂਸ ਨਾਲ ਲੋਕਾਂ ਤੋਂ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ, ਉਨਾਂ ਦੇ ਮਨਸੂਬੇ ਕਦੇ ਸਫ਼ਲ ਨਹੀਂ ਹੋਣਗੇ, ਕਿਉਂਕਿ ਹਲਕੇ ਦੇ ਲੋਕ ਸੱਚ ਅਤੇ ਝੂਠ ਵਿਚਲਾ ਫ਼ਰਕ ਜਾਣਦੇ ਹਨ।’ ਇਹ ਗੱਲ ਅੱਜ ਜ਼ੀਰਕਪੁਰ ਦੀ ਟੈਲੀਫ਼ੋਨ ਕਲੋਨੀ ਵਿਚ ਇਕ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਆਖੀ। ਉਨਾਂ ਆਖਿਆ ਕਿ ਹਲਕੇ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਹਲਕੇ ਨੂੰ ਬਚਾਉਣ ਲਈ ਹੁਣ ਬਾਹਰੀ ਉਮੀਦਵਾਰਾਂ ਨੂੰ ਇਤਿਹਾਸਕ ਸਬਕ ਸਿਖਾਇਆ ਜਾਵੇਗਾ, ਤਾਂ ਜੋ ਅੱਗੇ ਤੋਂ ਕੋਈ ਬਾਹਰਲੇ ਹਲਕੇ ਦਾ ਨਕਾਰਿਆ ਆਗੂ ਡੇਰਾਬਸੀ ਹਲਕੇ ਵੱਲ ਮੂੰਹ ਤੱਕ ਨਾ ਕਰੇ। ਉਨਾਂ ਆਖਿਆ ਕਿ, ਇਹ ਚੋਣ ਦੀਪਇੰਦਰ ਢਿੱਲੋਂ ਨਹੀਂ, ਹਲਕੇ ਦੇ ਲੋਕ ਖੁਦ ਲੜ ਰਹੇ ਹਨ ਅਤੇ ਹਲਕੇ ਦੇ ਲੋਕਾਂ ਦੀ ਹੀ ਜਿੱਤ ਹੋਵੇਗੀ। ਜਿਹੜੇ ਲੋਕ ਪੈਸੇ ਦੇ ਜ਼ੋਰ ਨਾਲ ਜਿੱਤਣਾ ਚਾਹੁੰਦੇ ਹਨ, ਉਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕ ਕਚਹਿਰੀ ਵਿਚ ਮੁੱਲ ਹਮੇਸ਼ਾ ਸੇਵਾ ਅਤੇ ਵਫ਼ਾਦਾਰੀ ਦਾ ਪੈਂਦਾ ਹੈ। ਉਨਾਂ ਆਖਿਆ ਕਿ ਕਿਸੇ ਉਮੀਦਵਾਰ ਕੋਲ ਪੈਸੇ ਹਨ ਅਤੇ ਕੋਈ ਉਚ ਸਿਆਸੀ ਪਹੁੰਚ ਨਾਲ ਪਾਰਟੀ ਟਿਕਟ ਲੈ ਕੇ ਆਇਆ ਹੈ, ਪਰ ਮੈਨੂੰ ਟਿਕਟ ਵੀ ਲੋਕਾਂ ਨੇ ਦਿੱਤੀ ਹੈ ਤੇ ਮੇਰੀ

Read more...

ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ’ਚ ਬੀਬੀ ਰੁਪਿੰਦਰ ਕੌਰ ਢਿੱਲੋਂ ਵਲੋਂ ਘਰ ਘਰ ਚੋਣ ਪ੍ਰਚਾਰ
ਡੇਰਾਬਸੀ, 27 ਜਨਵਰੀ -ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਉਨਾਂ ਦੀ ਧਰਮ ਪਤਨੀ ਬੀਬੀ ਰੁਪਿੰਦਰ ਕੌਰ ਢਿੱਲੋਂ ਨੇ ਅੱਜ ਡੇਰਾਬਸੀ ਦੇ ਵੱਖ ਵੱਖ ਵਾਰਡਾਂ, ਪਿੰਡ ਦੰਦਰਾਲਾ, ਬੀਜਨਪੁਰ ਅਤੇ ਮੁਕੰਦਪੁਰ ਵਿਚ ਘਰ ਘਰ ਜਾ ਕੇ ਵੋਟਾਂ ਲਈ ਅਪੀਲ ਕੀਤੀ ਅਤੇ ਚੋਣ ਜਲਸਿਆਂ ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਬੀਬੀ ਰੁਪਿੰਦਰ ਕੌਰ ਢਿੱਲੋਂ ਨੇ ਪਿੰਡ ਦੰਦਰਾਲਾ ਵਿਚ ਇਕ ਪ੍ਰਭਾਵਸ਼ਾਲੀ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ, ਹਲਕੇ ਨੂੰ ਬਚਾਉਣ ਲਈ ਅਤੇ ਹਲਕੇ ਦੇ ਚਹੁੰਪੱਖੀ ਵਿਕਾਸ ਨੂੰ ਜਾਰੀ ਰੱਖਣ ਲਈ ਹੁਣ ਫ਼ੈਸਲੇ ਦੀ ਘੜੀ ਆ ਗਈ ਹੈ ਅਤੇ ਹਲਕੇ ਦੇ ਲੋਕਾਂ ਨੂੰ ਬਾਹਰਲੇ ਅਤੇ ਧਾੜਵੀਆਂ ਵਾਂਗ ਇਥੇ ਆਏ ਉਮੀਦਵਾਰਾਂ ਨੂੰ ਭਜਾਉਣ ਲਈ ਇਕਮੁੱਠ ਹੋਣਾ ਚਾਹੀਦਾ ਹੈ। ਉਨਾਂ ਆਖਿਆ ਕਿ, ਹਲਕੇ ਦਾ ਭਰੋਸੇਯੋਗ ਅਤੇ ਇਮਾਨਦਾਰ ਉਮੀਦਵਾਰ ਉਹੀ ਹੁੰਦਾ ਹੈ, ਜਿਹੜਾ ਹਲਕੇ ਵਿਚ ਵਿਚਰਦਾ ਰਿਹਾ ਹੋਵੇ ਅਤੇ ਹਲਕੇ ਦੇ ਦੁੱਖ ਸੁੱਖ ਵਿਚ ਭਾਈਵਾਲ ਰਿਹਾ ਹੋਵੇ। ਉਨਾਂ ਆਖਿਆ ਕਿ ਜਿਹੜੇ ਉਮੀਦਵਾਰਾਂ ਬਾਰੇ ਹਲਕੇ ਦੇ ਲੋਕ ਜਾਣਦੇ ਹੀ ਨਹੀਂ ਹਨ ਅਤੇ ਜਿਹੜੇ ਉਮੀਦਵਾਰਾਂ ਦਾ ਹਲਕੇ ਲਈ ਕਦੇ ਕੋਈ ਯੋਗਦਾਨ ਹੀ ਨਾ ਰਿਹਾ

Read more...

ਜ਼ੀਰਕਪੁਰ, 25 ਜਨਵਰੀ-ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਸਥਾਨਕ ਪੀਪਲਜ਼ ਐਕਸ਼ਨ ਕਮੇਟੀ ਨੇ ਉਨਾਂ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਕਮੇਟੀ ਦੇ ਚੇਅਰਮੈਨ ਇਕਬਾਲ ਕ੍ਰਿਸ਼ਨ ਕਪੂਰ ਨੇ ਦੀਪਇੰਦਰ ਸਿੰਘ ਢਿੱਲੋਂ ਨੂੰ ਹਲਕੇ ਦਾ ਸੱਚਾ ਸੁੱਚਾ, ਇਮਾਨਦਾਰ ਅਤੇ ਅਸਲ ਉਮੀਦਵਾਰ ਕਰਾਰ ਦਿੰਦਿਆਂ ਆਖਿਆ ਕਿ ਹਲਕੇ ਵਿਚ ਨਿਰੰਤਰ ਵਿਕਾਸ ਕਾਰਜ ਚਾਲੂ ਰੱਖਣ ਲਈ ਦੀਪਇੰਦਰ ਢਿੱਲੋਂ ਦੀ ਜਿੱਤ ਜ਼ਰੂਰੀ ਹੈ। ਉਨਾਂ ਆਖਿਆ ਕਿ, ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਹਲਕੇ ਦਾ ਕੁਝ ਨਹੀਂ ਸਵਾਰਿਆ, ਸਗੋਂ ਹਮੇਸ਼ਾ ਲੋਕਾਂ ਦੀਆਂ ਵੋਟਾਂ ਲੈਣ ਤੋਂ ਬਾਅਦ ਲੋਕ ਹਿੱਤਾਂ ਨੂੰ ਵਿਸਾਰੀ ਰੱਖਿਆ ਹੈ। ਉਨਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਤਾਂ ਹਲਕੇ ਦੇ ਇਮਾਨਦਾਰ, ਸੇਵਾਭਾਵਨਾ ਵਾਲੇ ਸਮਰਪਿਤ ਆਗੂ ਦੀਪਇੰਦਰ ਸਿੰਘ ਢਿੱਲੋਂ ਦੀ ਵੀ ਕਦਰ ਨਹੀਂ ਕੀਤੀ, ਜਿਹੜੇ ਪਿਛਲੇ 20 ਸਾਲਾਂ ਤੋਂ ਹਲਕੇ ਦੀ ਸੇਵਾ ਕਰ ਰਹੇ ਹਨ। ਉਨਾਂ ਆਖਿਆ ਦੀਪਇੰਦਰ ਢਿੱਲੋਂ ਨੂੰ ਪਾਰਟੀ ਨੇ ਟਿਕਟ ਨਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਨੂੰ ਲੋਕਾਂ ਦੇ ਵਫ਼ਦਾਰ ਆਗੂਆਂ ਦੀ ਕੋਈ ਲੋੜ ਨਹੀਂ ਹੈ, ਪਰ ਲੋਕ ਹੁਣ ਕਾਂਗਰਸ ਪਾਰਟੀ ਨੂੰ ਦੱਸ ਦੇਣਗੇ ਕਿ ਜਿਹੜੀਆਂ

Read more...

Zeerakpur- dhillon-new 2 pic ਜ਼ੀਰਕਪੁਰ, 25 ਜਨਵਰੀ-ਜਿਉਂ ਜਿਉਂ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ’ਚ ਜ਼ੀਰਕਪੁਰ ਵਿਚ ਬੀਬੀਆਂ ਵਲੋਂ ਚੋਣ ਪ੍ਰਚਾਰ ਲਗਾਤਾਰ ਤੇਜ਼ ਹੋ ਗਿਆ ਹੈ। ਅੱਜ ਦੀਪਇੰਦਰ ਸਿੰਘ ਢਿੱਲੋਂ ਦੀ ਧਰਮ ਪਤਨੀ ਬੀਬੀ ਰੁਪਿੰਦਰ ਕੌਰ ਢਿੱਲੋਂ, ਭੈਣਾਂ ਲੱਡੀ ਵਿਰਕ ਅਤੇ ਪਿੱਕੀ ਸੰਧੂ ਨੇ ਜ਼ੀਰਕਪੁਰ ਦੇ ਭਾਰਤ ਇਨਕਲੇਵ, ਸੰਨੀ ਇਨਕਲੇਵ, ਪਿੰਡ ਪੀਰਮੁਛੱਲਾ ਅਤੇ ਕਿਸ਼ਨਪੁਰਾ ਵਿਖੇ ਘਰ ਘਰ ਜਾ ਕੇ ਦੀਪਇੰਦਰ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਬੀਬੀਆਂ ਨੇ ਵੋਟਰਾਂ ਨੂੰ ਦੀਪਇੰਦਰ ਢਿੱਲੋਂ ਵਲੋਂ ਜ਼ੀਰਕਪੁਰ ਲਈ ਕਰਵਾਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਆਖਿਆ ਕਿ ਜੇਕਰ ਅੱਜ ਜ਼ੀਰਕਪੁਰ ਵਪਾਰਕ ਤੌਰ ’ਤੇ ਵੱਡਾ ਕੇਂਦਰ  ਬਣ ਰਿਹਾ ਹੈ, ਇਸ ਪਿੱਛੇ ਦੀਪਇੰਦਰ ਢਿੱਲੋਂ ਦਾ ਵੱਡਾ ਯੋਗਦਾਨ ਰਿਹਾ ਹੈ। ਹਵਾਈ ਫ਼ੌਜ ਵਲੋਂ ਇਸ ਸ਼ਹਿਰ ਵਿਚ ਉਚੀਆਂ ਇਮਾਰਤਾਂ ਦੀ ਉਸਾਰੀ ਉਤੇ ਲਗਾਈ ਪਾਬੰਦੀ ਦੀਪਇੰਦਰ ਸਿੰਘ ਢਿੱਲੋਂ ਨੇ ਹੀ ਹਟਵਾਈ ਸੀ, ਜਿਸ ਤੋਂ ਬਾਅਦ ਇਥੇ ਵੱਡੇ ਸ਼ਾਪਿੰਗ ਮਾਲ, ਬਹੁਮੰਜਲੀ ਫ਼ਲੈਟ ਅਤੇ ਹੋਰ ਵਪਾਰਕ ਇਮਾਰਤਾਂ ਦੀ ਉਸਾਰੀ ਸੰਭਵ ਹੋ ਸਕੀ। ਉਨਾਂ ਆਖਿਆ ਕਿ, ਦੀਪਇੰਦਰ ਢਿੱਲੋਂ ਦੇ ਮੁਕਾਬਲੇ ਜਿਹੜੇ ਉਮੀਦਵਾਰ ਹਨ, ਉਨਾਂ ਦਾ ਹਲਕੇ ਲਈ ਕਦੇ ਕੋਈ ਯੋਗਦਾਨ ਨਹੀਂ ਰਿਹਾ। ਉਨਾਂ ਆਖਿਆ ਕਿ ਕਾਂਗਰਸ ਦਾ ਉਮੀਦਵਾਰ ਤਾਂ ਘਨੌਰ ਹਲਕੇ ਦੇ ਲੋਕਾਂ ਨੇ

Read more...

Page 1 of 10

deepinder singh dhillon

Latest News