ਹਲਕੇ ਨੂੰ ਨਕਾਰੇ ਤੇ ਧੋਖੇਬਾਜ਼ਾਂ ਤੋਂ ਬਚਾਉਣ ਲਈ ‘ਸਿਲਾਈ ਮਸ਼ੀਨ’ ਵਾਲਾ ਬਟਨ ਦਬਾਉਣ ਦੀ ਅਪੀਲ
dhillon pic. ਡੇਰਾਬਸੀ, 29 ਜਨਵਰੀ
‘‘ਹਲਕੇ ਨੂੰ ਨਕਾਰੇ ਤੇ ਧੋਖੇਬਾਜ਼ ਆਗੂਆਂ ਦੇ ਚੁੰਗਲ ਵਿਚੋਂ ਬਚਾਉਣ ਅਤੇ ਹਲਕੇ ਵਿਚ ਵਿਕਾਸ ਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਲਈ ਵੋਟਰਾਂ ਦੀ ਫ਼ੈਸਲਾਕੁੰਨ ਭੂਮਿਕਾ ਦਾ ਸਮਾਂ ਆ ਗਿਆ ਹੈ, ਹੁਣ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਜਾਂ ਦਬਾਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ।’’ ਇਹ ਅਪੀਲ ਅੱਜ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਵੋਟਰਾਂ ਨੂੰ ਕੀਤੀ ਹੈ। ਢਿੱਲੋਂ ਨੇ ਹਲਕੇ ਦੇ ਵੋਟਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਹਲਕੇ ਦੀ ਹੋਂਦ ਬਚਾਉਣ ਲਈ 30 ਜਨਵਰੀ ਨੂੰ ਆਪਣਾ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ ‘ਸਿਲਾਈ ਮਸ਼ੀਨ’ ਨੂੰ ਪਾਉਣ।
ਇਸ ਮੌਕੇ ਉਨਾਂ ਨੇ ਆਖਿਆ ਕਿ, ਹਲਕੇ ਤੋਂ ਬਾਹਰਲੇ, ਨਕਾਰੇ ਤੇ ਧੋਖੇਬਾਜ਼ ਉਮੀਦਵਾਰਾਂ ਨੂੰ ਤਾਂ ਹਲਕੇ ਦੇ ਪਿੰਡਾਂ, ਸ਼ਹਿਰਾਂ ਅਤੇ ਗਲੀਆਂ, ਸੜਕਾਂ ਦੀ ਗਿਣਤੀ ਹੀ ਪਤਾ ਨਹੀਂ, ਉਹ ਹਲਕੇ ਦਾ ਦੁੱਖ-ਸੁੱਖ ਕਿਵੇਂ ਜਾਣ ਸਕਣਗੇ। ਉਨਾਂ ਆਖਿਆ ਕਿ ਜਿਹੜੇ ਉਮੀਦਵਾਰ ਲੋਕਾਂ ਕੋਲੋਂ ਵੋਟਾਂ ਮੰਗਣ ਵੇਲੇ ਹਲਕੇ ਲਈ ਆਪਣਾ ਕੋਈ ਯੋਗਦਾਨ ਨਹੀਂ ਦੱਸਣ ਜੋਗੇ, ਉਨਾਂ ਨੂੰ ਲੋਕ ਵੋਟਾਂ ਨਹੀਂ ਪਾ ਸਕਦੇ। ਉਨਾਂ ਆਖਿਆ ਕਿ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਡੇਰਾਬਸੀ ਹਲਕੇ ਨੂੰ

ਲਾਵਾਰਿਸ ਸਮਝ ਕੇ ਹੀ ਇਥੋਂ ਦੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰਲੇ, ਨਕਾਰੇ ਤੇ ਧੋਖੇਬਾਜ਼ ਆਗੂਆਂ ਨੂੰ ਆਪਣੇ ਉਮੀਦਵਾਰ ਬਣਾਇਆ ਹੈ। ਉਨਾਂ ਆਖਿਆ ਕਿ, ਦੋਵਾਂ ਪਾਰਟੀਆਂ ਨੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ ਤੇ ਜਿਹੜੀਆਂ ਪਾਰਟੀਆਂ ਨੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ, ਉਨਾਂ ਦੇ ਉਮੀਦਵਾਰਾਂ ਤੋਂ ਹਲਕੇ ਦੀ ਭਲਾਈ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਲੋਕ ਆਪਣੇ ਹਲਕੇ ਨੂੰ ਬਾਹਰੀ ਉਮੀਦਵਾਰਾਂ ਦੇ ਸਹਾਰੇ ਨਹੀਂ ਛੱਡ ਸਕਦੇ। ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਵਿਰੋਧੀਆਂ ਦੇ ਕਿਸੇ ਵੀ ਲਾਲਚ ਜਾਂ ਡਰਾਵੇ ਵਿਚ ਆ ਕੇ ਵੋਟ ਦੀ ਵਰਤੋਂ ਗਲਤ ਥਾਂ ’ਤੇ ਨਾ ਕਰਨ, ਕਿਉਂਕਿ ਇਸ ਵੇਲੇ ਵੋਟਰਾਂ ਦੀ ਇਕ ਨਿੱਕੀ ਜਿਹੀ ਗਲਤੀ ਹਲਕੇ ਨੂੰ 50 ਸਾਲ ਪਿੱਛੇ ਧੱਕ ਸਕਦੀ ਹੈ। ਉਨਾਂ ਆਖਿਆ ਕਿ ਹਲਕੇ ਨੂੰ ਬਚਾਉਣ ਲਈ ਬਾਹਰੀ ਉਮੀਦਵਾਰਾਂ ਨੂੰ ਭਜਾਉਣਾ ਜ਼ਰੂਰੀ ਹੈ।

deepinder singh dhillon

Latest News